ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੋਗਾ ਦਾ ਸੰਦੇਸ਼

ਖੇਡਾਂ ਮੱਨੁਖੀ ਜੀਵਨ ਵਿਸ਼ੇਸ਼ ਤੌਰ ਤੇ ਵਿਦਿਆਰਥੀ ਜੀਵਨ ਦਾ ਮਹੱਤਵਪੂਰਨ ਅੰਗ ਹਨ। ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਿੱਥੇ ਕਲਾਸ ਰੂਮ ਵਿੱਚ ਕਿਤਾਬਾਂ ਰਾਹੀਂ ਗਿਆਨ ਹਾਸਲ ਕਰਨਾ ਅਤੇ ਪ੍ਰੀਖਿਆ ਪਾਸ ਕਰਨਾ ਜਰੂਰੀ ਹੈ, ਉਥੇ ਹੀ ਖੇਡ ਦੇ ਮੈਦਾਨ ਵਿੱਚ ਖੇਡਾਂ ਵਿੱਚ ਹਿੱਸਾ ਲੈਣਾ ਅਤੇ ਸਮਾਜ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਵਿਚਰਨ ਲਈ ਖੇਡ ਦੇ ਮੈਦਾਨ ਵਿੱਚਂੋ ਜਿੰਦਗੀ ਦੇ ਪਾਠ ਸਿੱਖਣੇ ਹੋਰ ਵੀ ਬਹੁਤ ਜਰੂਰੀ ਹਨ। ਇਸ ਪ੍ਰਕਿਰਿਆ ਨੂੰ ਗੁਰਬਾਣੀ ਦਾ ਵਾਕ- "ਹੱਸਣ ਖੇਡਣ ਮਨ ਕਾ ਚਾਉ", ਖੇਡਾਂ ਦੀ ਹੋਰ ਵੀ ਸਾਰਥਕਤਾ ਜਾਹਰ ਕਰਦਾ ਹੈ। ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ,ਵਿਭਾਗੀ ਨਿਯਮਾਂ ਅਨੁਸਾਰ ਸਕੂਲ ਦੇ ਸਿਲੇਬਸ ਵਿੱਚ ਖੇਡਾਂ ਦੇ ਮੌਕੇ ਪ੍ਰਦਾਨ ਕਰਨ ਲਈ ਅਤੇ ਸਕੂਲ, ਜੋਨ, ਜ਼ਿਲ੍ਹਾ, ਸਟੇਟ ਅਤੇ ਨੈਸ਼ਨਲ ਪੱਧਰ ਤੇ ਹੋਣਹਾਰ ਅਤੇ ਉਭਰਦੇ ਖਿਡਾਰੀਆਂ ਲਈ ਬਹੁਤ ਸਾਰੇ ਮੌਕੇ ਪ੍ਰਦਾਨ ਕੀਤੇ ਗਏ ਹਨ। ਖੇਡ ਗਤੀਵਿਧੀਆਂ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕਰਨ ਲਈ ਸਹਾਇਕ ਸਿੱਖਿਆ ਅਫਸਰ (ਖੇਡਾਂ) ਵੱਲੋ ਜ਼ਿਲ੍ਹਾ ਸਿੱਖਿਆ ਦਫਤਰ (ਸੈਕੰਡਰੀ) ਮੋਗਾ ਅਧੀਨ 2014 ਤੋਂ ਖੇਡ ਗਤੀਵਿਧੀਆਂ ਸਬੰਧੀ ਇੱਕ ਵਿਸ਼ੇਸ਼ ਇੰਟਰਨੈਟ ਵੈਬਸਾਈਟ aeomoga.com ਆਰੰਭ ਕੀਤਾ ਗਿਆ ਹੈ। ਜ਼ਿਲ੍ਹੇ ਦੇ ਵਿਦਿਆਰਥੀਆਂ,ਉਹਨਾਂ ਦੇ ਮਾਤਾ ਪਿਤਾ ਅਤੇ ਸਮੂਹ ਅਧਿਆਪਕਾਂ ਨੂੰ ਇਸ ਵੈਬਸਾਇਟ ਨੂੰ ਲਗਾਤਾਰ ਵਿਜ਼ਟ ਕਰਨ, ਲੌੜੀਂਦੀ ਸੂਚਨਾ ਵਰਤਣ ਅਤੇ ਵੱਡਮੁੱਲੇ ਸੁਝਾਅ ਦੇਣ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਤਾਂ ਕਿ ਜ਼ਿਲ੍ਹੇ ਵਿੱਚ ਖੇਡ ਗਤੀਵਿਧੀਆਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਚਲਾਇਆ ਜਾ ਸਕੇ।

ਗੁਰਦਰਸ਼ਨ ਸਿੰਘ ਬਰਾੜ

ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ),ਮੋਗਾ

ਫੋਨ- 01636-237100